Google Family Link

4.6
31.2 ਲੱਖ ਸਮੀਖਿਆਵਾਂ
10 ਕਰੋੜ+
ਡਾਊਨਲੋਡ
ਸਮੱਗਰੀ ਰੇਟਿੰਗ
ਹਰੇਕ ਲਈ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

Google Family Link ਮਾਪਿਆਂ ਦੇ ਕੰਟਰੋਲਾਂ ਵਾਲੀ ਅਜਿਹੀ ਐਪ ਹੈ ਜੋ ਤੁਹਾਡੇ ਪਰਿਵਾਰ ਨੂੰ ਆਨਲਾਈਨ ਸੁਰੱਖਿਅਤ ਰੱਖਣ ਵਿੱਚ ਤੁਹਾਡੀ ਮਦਦ ਕਰਦੀ ਹੈ। Family Link ਦੇ ਆਸਾਨ-ਵਰਤੋਂ ਵਾਲੇ ਟੂਲ ਇਹ ਸਮਝਣ ਵਿੱਚ ਤੁਹਾਡੀ ਮਦਦ ਕਰਦੇ ਹਨ ਕਿ ਤੁਹਾਡਾ ਬੱਚਾ ਆਪਣੇ ਡੀਵਾਈਸ 'ਤੇ ਸਮਾਂ ਕਿਵੇਂ ਬਿਤਾ ਰਿਹਾ ਹੈ, ਉਸਦੇ ਡੀਵਾਈਸ ਦਾ ਟਿਕਾਣਾ ਕਿਵੇਂ ਦੇਖਣਾ ਹੈ, ਪਰਦੇਦਾਰੀ ਸੈਟਿੰਗਾਂ ਦਾ ਪ੍ਰਬੰਧਨ ਕਿਵੇਂ ਕਰਨਾ ਹੈ ਅਤੇ ਹੋਰ ਵੀ ਬਹੁਤ ਕੁਝ।


Family Link ਨਾਲ, ਤੁਸੀਂ ਇਹ ਕਰ ਸਕਦੇ ਹੋ:

ਡਿਜੀਟਲ ਬੁਨਿਆਦੀ ਨਿਯਮ ਸਥਾਪਤ ਕਰਨਾ
• ਸਕ੍ਰੀਨ ਸਮਾਂ ਸੀਮਾਵਾਂ ਸੈੱਟ ਕਰਨਾ — Family Link ਐਪ ਤੁਹਾਨੂੰ ਤੁਹਾਡੇ ਬੱਚੇ ਦੇ ਡੀਵਾਈਸ ਲਈ ਡਾਊਨਟਾਈਮ ਅਤੇ ਐਪਾਂ ਲਈ ਸਮਾਂ ਸੀਮਾਵਾਂ ਸੈੱਟ ਕਰਨ ਦਿੰਦੀ ਹੈ, ਤਾਂ ਜੋ ਤੁਸੀਂ ਚੰਗਾ ਸੰਤੁਲਨ ਲੱਭਣ ਵਿੱਚ ਉਨ੍ਹਾਂ ਦੀ ਮਦਦ ਕਰ ਸਕੋ।
• ਉਮਰ-ਮੁਤਾਬਕ ਉਚਿਤ ਸਮੱਗਰੀ ਲਈ ਉਨ੍ਹਾਂ ਦਾ ਮਾਰਗਦਰਸ਼ਨ ਕਰਨਾ — ਉਨ੍ਹਾਂ ਐਪਾਂ ਨੂੰ ਮਨਜ਼ੂਰ ਜਾਂ ਬਲਾਕ ਕਰੋ ਜੋ ਤੁਹਾਡਾ ਬੱਚਾ ਡਾਊਨਲੋਡ ਕਰਨਾ ਚਾਹੁੰਦਾ ਹੈ। Family Link ਨਾਲ ਤੁਸੀਂ ਆਪਣੇ ਬੱਚੇ ਲਈ ਸਹੀ YouTube ਅਨੁਭਵ ਵੀ ਚੁਣ ਸਕਦੇ ਹੋ: YouTube 'ਤੇ ਨਿਗਰਾਨੀ ਅਧੀਨ ਅਨੁਭਵ ਜਾਂ YouTube Kids.

ਆਪਣੇ ਬੱਚੇ ਦੇ ਖਾਤੇ ਦਾ ਪ੍ਰਬੰਧਨ ਕਰ ਕੇ ਉਸਨੂੰ ਸੁਰੱਖਿਅਤ ਕਰ ਸਕਦੇ ਹੋ
• ਉਸਦੀ ਪਰਦੇਦਾਰੀ ਦੀ ਰੱਖਿਆ ਕਰ ਸਕਦੇ ਹੋ — ਤੁਸੀਂ ਉਨ੍ਹਾਂ ਵੈੱਬਸਾਈਟਾਂ ਅਤੇ ਐਕਸਟੈਂਸ਼ਨਾਂ ਲਈ ਇਜਾਜ਼ਤਾਂ ਨੂੰ ਦੇਖ ਅਤੇ ਉਨ੍ਹਾਂ ਦਾ ਪ੍ਰਬੰਧਨ ਕਰ ਸਕਦੇ ਹੋ ਜਿਨ੍ਹਾਂ ਤੱਕ Chrome ਤੋਂ ਇਲਾਵਾ ਤੁਹਾਡੇ ਬੱਚੇ ਦੇ ਡੀਵਾਈਸ 'ਤੇ ਡਾਊਨਲੋਡ ਕੀਤੀਆਂ ਐਪਾਂ ਰਾਹੀਂ ਵੀ ਪਹੁੰਚ ਕੀਤੀ ਗਈ ਹੋਵੇ।
• ਉਸਦੇ ਖਾਤੇ ਨੂੰ ਸੁਰੱਖਿਅਤ ਕਰ ਸਕਦੇ ਹੋ — Family Link ਐਪ ਤੁਹਾਨੂੰ ਤੁਹਾਡੇ ਬੱਚੇ ਦੀਆਂ ਖਾਤਾ ਅਤੇ ਡਾਟਾ ਸੈਟਿੰਗਾਂ ਦਾ ਪ੍ਰਬੰਧਨ ਕਰਨ ਦੀ ਪਹੁੰਚ ਦਿੰਦੀ ਹੈ। ਮਾਂ-ਪਿਓ ਵਜੋਂ, ਤੁਸੀਂ ਆਪਣੇ ਬੱਚੇ ਦੇ ਪਾਸਵਰਡ ਭੁੱਲ ਜਾਣ 'ਤੇ ਉਸਨੂੰ ਬਦਲਣ ਜਾਂ ਰੀਸੈੱਟ ਕਰਨ ਵਿੱਚ ਉਨ੍ਹਾਂ ਦੀ ਮਦਦ ਕਰ ਸਕਦੇ ਹੋ, ਉਨ੍ਹਾਂ ਦੀ ਨਿੱਜੀ ਜਾਣਕਾਰੀ ਦਾ ਸੰਪਾਦਨ ਕਰ ਸਕਦੇ ਹੋ ਜਾਂ ਲੋੜ ਮੁਤਾਬਕ ਉਨ੍ਹਾਂ ਦਾ ਖਾਤਾ ਵੀ ਮਿਟਾ ਸਕਦੇ ਹੋ।

ਤੁਰਦੇ-ਫਿਰਦੇ ਜੁੜੇ ਰਹਿਣਾ
• ਦੇਖਣਾ ਕਿ ਉਹ ਕਿੱਥੇ ਹਨ — Family Link ਨਾਲ, ਤੁਸੀਂ ਉਦੋਂ ਤੱਕ ਇੱਕੋ ਨਕਸ਼ੇ 'ਤੇ ਆਪਣੇ ਬੱਚਿਆਂ ਦਾ ਪਤਾ ਲਗਾ ਸਕਦੇ ਹੋ, ਜਦੋਂ ਤੱਕ ਉਨ੍ਹਾਂ ਕੋਲ ਆਪਣਾ ਡੀਵਾਈਸ ਹੁੰਦਾ ਹੈ।
• ਸੂਚਨਾਵਾਂ ਅਤੇ ਸੁਚੇਤਨਾਵਾਂ ਪ੍ਰਾਪਤ ਕਰਨਾ — Family Link ਐਪ ਮਹੱਤਵਪੂਰਨ ਸੂਚਨਾਵਾਂ ਦਿੰਦੀ ਹੈ, ਜਿਨ੍ਹਾਂ ਵਿੱਚ ਤੁਹਾਡੇ ਬੱਚੇ ਦਾ ਕਿਸੇ ਖਾਸ ਟਿਕਾਣੇ 'ਤੇ ਆਉਣ ਜਾਂ ਉੱਥੋਂ ਜਾਣ ਦਾ ਸਮਾਂ ਸ਼ਾਮਲ ਹੁੰਦਾ ਹੈ। ਤੁਸੀਂ ਡੀਵਾਈਸਾਂ 'ਤੇ ਘੰਟੀ ਵੀ ਵਜਾ ਸਕਦੇ ਹੋ ਅਤੇ ਡੀਵਾਈਸ ਦੀ ਬਾਕੀ ਬਚੀ ਬੈਟਰੀ ਲਾਈਫ਼ ਵੀ ਦੇਖ ਸਕਦੇ ਹੋ।


ਮਹੱਤਵਪੂਰਨ ਜਾਣਕਾਰੀ

• Family Link ਦੇ ਟੂਲ ਤੁਹਾਡੇ ਬੱਚੇ ਦੇ ਡੀਵਾਈਸ ਮੁਤਾਬਕ ਵੱਖ-ਵੱਖ ਹੁੰਦੇ ਹਨ। https://families.google/familylink/device-compatibility/ 'ਤੇ ਅਨੁਰੂਪ ਡੀਵਾਈਸਾਂ ਦੀ ਸੂਚੀ ਦੇਖੋ
• ਭਾਵੇਂ Family Link ਐਪ Google Play ਤੋਂ ਤੁਹਾਡੇ ਬੱਚੇ ਦੀਆਂ ਖਰੀਦਾਂ ਅਤੇ ਡਾਊਨਲੋਡਾਂ ਦਾ ਪ੍ਰਬੰਧਨ ਕਰਨ ਵਿੱਚ ਤੁਹਾਡੀ ਮਦਦ ਕਰਦੀ ਹੈ, ਪਰ ਉਨ੍ਹਾਂ ਨੂੰ ਐਪ ਅੱਪਡੇਟ (ਜਿਸ ਵਿੱਚ ਉਹ ਅੱਪਡੇਟ ਵੀ ਸ਼ਾਮਲ ਹੁੰਦੇ ਹਨ ਜੋ ਇਜਾਜ਼ਤਾਂ ਦਾ ਵਿਸਤਾਰ ਕਰਦੇ ਹਨ), ਤੁਹਾਡੇ ਵੱਲੋਂ ਪਹਿਲਾਂ ਤੋਂ ਮਨਜ਼ੂਰਸ਼ੁਦਾ ਐਪਾਂ ਜਾਂ ਪਰਿਵਾਰ ਲਾਇਬ੍ਰੇਰੀ ਵਿੱਚ ਸਾਂਝੀਆਂ ਕੀਤੀਆਂ ਐਪਾਂ ਨੂੰ ਸਥਾਪਤ ਕਰਨ ਲਈ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ। ਇਸ ਤੋਂ ਇਲਾਵਾ, ਖਰੀਦ ਲਈ ਮਨਜ਼ੂਰੀਆਂ ਸਿਰਫ਼ ਉਦੋਂ ਲਾਗੂ ਹੋਣਗੀਆਂ ਜਦੋਂ ਤੁਹਾਡਾ ਬੱਚਾ Google Play ਦੇ ਬਿਲਿੰਗ ਸਿਸਟਮ ਰਾਹੀਂ ਕੋਈ ਖਰੀਦਦਾਰੀ ਕਰਦਾ ਹੈ ਅਤੇ ਇਹ ਵਿਕਲਪਿਕ ਬਿਲਿੰਗ ਸਿਸਟਮਾਂ ਰਾਹੀਂ ਕੀਤੀਆਂ ਗਈਆਂ ਖਰੀਦਾਂ 'ਤੇ ਲਾਗੂ ਨਹੀਂ ਹੋਣਗੀਆਂ। ਮਾਂ-ਪਿਓ ਨੂੰ Family Link ਵਿੱਚ ਜਾ ਕੇ ਆਪਣੇ ਬੱਚੇ ਵੱਲੋਂ ਸਥਾਪਤ ਕੀਤੀਆਂ ਐਪਾਂ ਅਤੇ ਐਪ ਇਜਾਜ਼ਤਾਂ ਦੀ ਨਿਯਮਿਤ ਤੌਰ 'ਤੇ ਸਮੀਖਿਆ ਕਰਨੀ ਚਾਹੀਦੀ ਹੈ।
• ਤੁਹਾਨੂੰ ਆਪਣੇ ਬੱਚੇ ਦੇ ਨਿਗਰਾਨੀ ਅਧੀਨ ਡੀਵਾਈਸ 'ਤੇ ਮੌਜੂਦ ਐਪਾਂ ਦੀ ਧਿਆਨ ਨਾਲ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਐਪਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜੋ ਤੁਸੀਂ ਨਹੀਂ ਚਾਹੁੰਦੇ ਕਿ ਉਹ ਵਰਤਣ। ਨੋਟ ਕਰੋ ਕਿ ਸ਼ਾਇਦ ਤੁਸੀਂ ਪਹਿਲਾਂ ਤੋਂ ਸਥਾਪਤ ਕੁਝ ਐਪਾਂ ਨੂੰ ਬੰਦ ਨਾ ਕਰ ਸਕੋ, ਜਿਵੇਂ ਕਿ Play, Google, ਆਦਿ।
• ਆਪਣੇ ਛੋਟੇ ਜਾਂ ਅੱਲ੍ਹੜ ਬੱਚੇ ਦੇ ਡੀਵਾਈਸ ਦਾ ਟਿਕਾਣਾ ਦੇਖਣ ਲਈ, ਡੀਵਾਈਸ ਦਾ ਚਾਲੂ ਹੋਣਾ, ਹਾਲ ਹੀ ਵਿੱਚ ਕਿਰਿਆਸ਼ੀਲ ਹੋਣਾ ਅਤੇ ਡਾਟਾ ਜਾਂ ਵਾਈ-ਫਾਈ ਰਾਹੀਂ ਇੰਟਰਨੈੱਟ ਨਾਲ ਕਨੈਕਟ ਹੋਣਾ ਲਾਜ਼ਮੀ ਹੈ।
• 'Family Link ਮਾਪਿਆਂ ਦੇ ਕੰਟਰੋਲ' ਐਪ ਸਿਰਫ਼ ਨਿਗਰਾਨੀ ਕੀਤੇ Google ਖਾਤਿਆਂ ਲਈ ਉਪਲਬਧ ਹੁੰਦੀ ਹੈ। ਨਿਗਰਾਨੀ ਕੀਤੇ Google ਖਾਤਿਆਂ ਨਾਲ, ਬੱਚੇ Search, Chrome, ਅਤੇ Gmail ਵਰਗੇ Google ਉਤਪਾਦਾਂ ਤੱਕ ਪਹੁੰਚ ਪ੍ਰਾਪਤ ਕਰਦੇ ਹਨ ਅਤੇ ਮਾਂ-ਪਿਓ ਉਨ੍ਹਾਂ ਦੀ ਨਿਗਰਾਨੀ ਕਰਨ ਲਈ ਮੂਲ ਡਿਜੀਟਲ ਬੁਨਿਆਦੀ ਨਿਯਮਾਂ ਦਾ ਸੈੱਟਅੱਪ ਕਰ ਸਕਦੇ ਹਨ।
• ਭਾਵੇਂ Family Link ਐਪ ਤੁਹਾਡੇ ਬੱਚੇ ਦੇ ਆਨਲਾਈਨ ਅਨੁਭਵ ਦਾ ਪ੍ਰਬੰਧਨ ਕਰਨ ਅਤੇ ਉਨ੍ਹਾਂ ਨੂੰ ਆਨਲਾਈਨ ਸੁਰੱਖਿਅਤ ਰੱਖਣ ਲਈ ਟੂਲ ਮੁਹੱਈਆ ਕਰਵਾਉਂਦੀ ਹੈ, ਪਰ ਇਹ ਇੰਟਰਨੈੱਟ ਨੂੰ ਸੁਰੱਖਿਅਤ ਨਹੀਂ ਬਣਾਉਂਦੀ। Family Link ਐਪ ਇੰਟਰਨੈੱਟ 'ਤੇ ਮੌਜੂਦ ਸਮੱਗਰੀ ਨੂੰ ਨਿਰਧਾਰਿਤ ਨਹੀਂ ਕਰ ਸਕਦੀ, ਪਰ ਇਹ ਮਾਂ-ਪਿਓ ਨੂੰ ਇਸ ਗੱਲ ਦਾ ਫ਼ੈਸਲਾ ਲੈਣ ਦ ਮੌਕਾ ਦੇ ਸਕਦੀ ਹੈ ਕਿ ਉਨ੍ਹਾਂ ਦਾ ਬੱਚਾ ਆਪਣੇ ਡੀਵਾਈਸ 'ਤੇ ਸਮਾਂ ਕਿਵੇਂ ਬਿਤਾਵੇ ਅਤੇ ਇਹ ਨਿਰਧਾਰਿਤ ਕਰ ਸਕਦੀ ਹੈ ਕਿ ਤੁਹਾਡੇ ਪਰਿਵਾਰ ਲਈ ਆਨਲਾਈਨ ਸੁਰੱਖਿਆ ਦਾ ਕਿਹੜਾ ਪਾਥ ਸਭ ਤੋਂ ਵਧੀਆ ਹੈ।
ਨੂੰ ਅੱਪਡੇਟ ਕੀਤਾ
20 ਮਈ 2024

ਡਾਟਾ ਸੁਰੱਖਿਆ

ਸੁਰੱਖਿਆ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਇਕੱਤਰ ਅਤੇ ਸਾਂਝਾ ਕਰਨ ਦੇ ਤਰੀਕੇ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਨੇ ਇਹ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਅਤੇ ਸਮੇਂ ਦੇ ਨਾਲ ਇਸ ਨੂੰ ਅੱਪਡੇਟ ਕਰ ਸਕਦਾ ਹੈ।
ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਨਿੱਜੀ ਜਾਣਕਾਰੀ, ਵਿੱਤੀ ਜਾਣਕਾਰੀ ਅਤੇ 7 ਹੋਰ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਗਿਆ
ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ
ਸੁਤੰਤਰ ਸੁਰੱਖਿਆ ਸਮੀਖਿਆ

ਰੇਟਿੰਗਾਂ ਅਤੇ ਸਮੀਖਿਆਵਾਂ

4.6
30.7 ਲੱਖ ਸਮੀਖਿਆਵਾਂ
Gurjeet Singh
13 ਫ਼ਰਵਰੀ 2022
So so
6 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
ਇੱਕ Google ਵਰਤੋਂਕਾਰ
24 ਮਾਰਚ 2020
NYC apk
20 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?

ਨਵਾਂ ਕੀ ਹੈ

ਕਈ ਸਥਿਰਤਾ ਸੁਧਾਰ ਅਤੇ ਬੱਗ ਠੀਕ ਕੀਤੇ ਗਏ ਹਨ।